top of page

ਮਨਦੀਪ ਅਤੇ ਸਾਹਿਲਦੀਪ ਦਾ ਦੁਨੀਆ ਚੈਨਲ
ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਜੇਤੂ-2026

IMG_5416.JPG

 

ਦੁਨੀਆ ਚੈਨਲ ਦੀ ਸ਼ੁਰੂਆਤ ਕਿਸਾਨ ਅੰਦਲੋਨ ਤੋਂ ਹੋਈ।  ਉਸ ਸਮੇਂ ਸਾਹਿਲਦੀਪ ਪਹਿਲਾਂ ਹੀ ਟਿਕਰੀ ਬਾਰਡਰ ਤੇ ਡਟਿਆ ਹੋਇਆ ਸੀ, ਤੇ ਮਨਦੀਪ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਨਾਲ ਪਿਡਾਂ, ਸ਼ਹਿਰਾਂ, ਅਤੇ ਦਿੱਲੀ ਬਾਰਡਰ ਦੀਆਂ ਸਟੇਜਾਂ ਤੇ ਇਨਕਲਾਬੀ ਰਚਨਾਵਾਂ ਪੇਸ਼ ਕਰ ਰਿਹਾ ਸੀ। ਮਨਦੀਪ ਨੇ ਇਸਤੋਂ ਪਹਿਲਾਂ ਐੱਮ.ਏ ਪੱਤਰਕਾਰੀ ਕੀਤੀ ਹੋਈ ਸੀ । ਸਾਹਿਲ ਵੀ ਪੱਤਰਕਾਰੀ ਕਰਨ ਦਾ ਇੱਛੁਕ ਸੀ ।

 

ਉਸ ਸਮੇਂ  ਵੱਡੇ ਮੀਡੀਆ ਅਦਾਰੇ ਸੱਤਾ ਦੀ ਬੋਲੀ ਬੋਲ ਰਹੇ ਸਨ, ਅਤੇ ਕੁਝ ਵੈੱਬ ਚੈਨਲਾਂ ਦੀ ਸ਼ੁਰੂਆਤ ਵੀ ਹੋ ਗਈ ਸੀ । ਪਰ ਨਵੇਂ ਪੰਜਾਬੀ ਵੈੱਬ ਚੈਨਲ ਕਿਸਾਨ ਲਹਿਰ ਦੇ ਆਗੂਆਂ ਨੂੰ ਹੀ ਨਿਸ਼ਾਨਾ ਬਣਾ ਕੇ ਵਿਊ ਬਟੋਰਨ ਲੱਗੇ ਸਨ ਜਿਸ ਨਾਲ ਸੱਤਾ ਦੇ ਨੈਰੇਟਿਵ ਨੂੰ ਬਲ ਮਿਲ ਰਿਹਾ ਸੀ। ਮਨਦੀਪ ਅਤੇ ਸਾਹਿਲਦੀਪ ਨੂੰ ਇਹ ਖ਼ਿਆਲ ਆਇਆ ਕਿ ਮੀਡੀਆ, ਖਾਸਕਰ ਸੋਸ਼ਲ ਮੀਡੀਆ ਰਾਹੀਂ ਲੋਕ ਮਸਲਿਆਂ ਦੀ ਗੱਲ ਲਿਜਾਣੀ ਬਹੁਤ ਜ਼ਰੂਰੀ ਹੈ।  

 

ਉਨ੍ਹਾਂ ਕੋਲ ਸਿਰਫ਼ ਇੱਕ ਸਧਾਰਨ ਮੋਬਾਇਲ ਫ਼ੋਨ ਸੀ ਅਤੇ ਅੱਖਰ ਚੈੱਨਲ ਦੇ ਨਵਰੀਤ ਸਿਵੀਆ ਨੇ ਉਨ੍ਹਾਂ ਨੂੰ ਇੱਕ ਕੌਲਰ ਮਾਈਕ ਦਿੱਤਾ। ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੀਆਂ ਵੀਡੀਓ ਫੇਸਬੁੱਕ, ਯੂਟਿਊਬ ਅਤੇ ਇੰਸਟਾਗ੍ਰਾਮ ਤੇ ਪਾਉਣੀਆਂ ਸ਼ੁਰੂ ਕੀਤੀਆਂ, ਜਿਸ ਦਾ ਆਸ ਤੋਂ ਵੱਧ ਹੁੰਗਾਰਾ ਮਿਲਿਆ। ਪੰਜਾਬ ਦੇ ਕਿਸਾਨ, ਮਜ਼ਦੂਰ, ਬੁੱਧੀਜੀਵੀ ਅਤੇ ਹੋਰ ਲੋਕ ਉਨ੍ਹਾਂ ਨੂੰ ਗੰਭੀਰਤਾ ਨਾਲ ਦੇਖ ਰਹੇ ਸਨ, ਹੌਸਲਾ ਅਫਜ਼ਾਈ ਕਰ ਰਹੇ ਸਨ ਅਤੇ ਉਨ੍ਹਾਂ ਕੋਲੋਂ ਚੰਗੀ ਪੱਤਰਕਾਰੀ ਦੀ ਉਮੀਦ ਵੀ ਕਰ ਰਹੇ ਸਨ।

 

ਵੱਡੀ ਚੁਣੌਤੀ ਸੀ ਕੰਮ ਕਰਦਿਆਂ ਉਸ ਵਿੱਚ ਨਿਖਾਰ ਲਿਆਉਣਾ , ਕਿਉਂਕਿ ਦੋਵੇਂ ਜਣੇ ਛੋਟੀ ਟੀਮ ਅਤੇ ਸੀਮਤ ਸਾਧਨਾਂ ਨਾਲ ਕੰਮ ਕਰ ਰਹੇ ਸਨ। ਪਰ ਲਹਿਰ ਦੇ ਹਮਦਰਦ ਅਤੇ ਬੁੱਧੀਜੀਵੀ ਤਬਕੇ ਨੇ ਸਾਧਨਾਂ ਅਤੇ ਸਲਾਹ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ । ਦੁਨੀਆ ਚੈਨਲ ਨੇ ਅਗਾਂਹ ਵਧੂ ਵਿਚਾਰਾਂ ਵਾਲੇ ਚਿਹਰਿਆਂ ਨੂੰ, ਜਨ ਸਧਾਰਨ ਦੇ ਮੁੱਦਿਆਂ ਨੂੰ ਚੁੱਕਿਆ ਅਤੇ ਵਿਗਿਆਨਿਕ ਤਰਕਸ਼ੀਲ ਵਿਸ਼ਿਆਂ ਉੱਪਰ ਵੀਡੀਓ ਬਣਾਈਆਂ ਜਿਹਨਾਂ ਨੇ ਸਮਾਜ ਵਿੱਚ ਉਸਾਰੂ ਬਹਿਸ ਛੇੜਨ ਦਾ ਕੰਮ ਕੀਤਾ। ਸਮਾਜ ਦੇ ਦਬੇ ਕੁਚਲੇ ਵਰਗਾਂ ਨੂੰ ਚੈਨਲ ਤੇ ਵਿਸ਼ੇਸ਼ ਸਪੇਸ ਦਿੱਤੀ ਜਾਂਦੀ ਹੈ। ਦੁਨੀਆ ਚੈਨਲ ਇਹ ਮਿਥ ਵੀ ਤੋੜਨ ਵਿੱਚ ਕਾਮਯਾਬ ਹੋਇਆ ਹੈ ਕਿ ਸੋਸ਼ਲ ਮੀਡੀਆ ਤੇ ਸਿਰਫ ਹਲਕੇ ਪੱਧਰ ਦਾ ਕੰਟੈਂਟ ਹੀ ਸਫਲ ਹੁੰਦਾ ਹੈ।  

 

MANDEEP AND SAHILDEEP
Jagjit Singh Anand Memorial Award Winner-2026

Duniya Channel began with the farmers’ movement. At that time, Sahildeep was already stationed at the Tikri border, while Mandeep, with the Inqalabi Kavishri Jatha of Rasulpur, was presenting revolutionary compositions on stages in villages, towns, and at the Delhi borders. Mandeep had earlier completed an M.A. in Journalism. Sahil, too, aspired to pursue journalism.

 

During that period, large media houses were speaking the language of those in power, and some web channels had also begun operations. However, many new Punjabi web channels started chasing views by targeting the leaders of the farmers’ movement, thereby strengthening the narrative of the ruling establishment. It was then that Mandeep and Sahildeep realised how essential it was to take people’s issues to the public through media, especially social media.

 

They had only a simple mobile phone, and Navreet Sivia of Akhar Channel provided them with a collar microphone. They began uploading videos of the farmers’ struggle on Facebook, YouTube, and Instagram, and the response exceeded all expectations. Farmers, workers, intellectuals, and others across Punjab were watching them seriously, encouraging them, and also expecting quality journalism from them.

 

A major challenge was improving the quality of their work while doing it, since they were  a small team with limited resources. Yet supporters of the movement and the intellectual community ensured there was no shortage of resources or guidance. Duniya Channel highlighted progressive voices, took up issues of the common people, and produced videos on scientific and rational themes that sparked constructive debate in society. Marginalized sections of society were given special space on the channel. Duniya Channel has also succeeded in breaking the myth that only superficial content can thrive on social media.

bottom of page