ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ
ਸ਼ਲਾਘਾਯੋਗ ਪੱਤਰਕਾਰੀ ਸਨਮਾਨ
2019 ਤੋਂ ਹਰ ਸਾਲ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਯਾਦ ਵਿਚ ਪੱਤਰਕਾਰੀ ਵਿਚ ਸ਼ਲਾਘਾਯੋਗ ਹਿਸਾ ਪਾਉਣ ਵਾਲੇ ਪੱਤਰਕਾਰ ਨੂੰ ਲੰਘੇ ਵਰ੍ਹੇ ਵਿਚ ਉਸਦੀ ਦੇਣ ਲਈ ਪੁਰਸਕਾਰ ਦਿਤਾ ਜਾਂਦਾ ਹੈ ।
ਪੱਤਰਕਾਰੀ ਵਿਚ ਸ਼ਲਾਘਾਯੋਗ ਦੇਣ ਲਈ ਸਾਡੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਪੱਤਰਕਾਰਾਂ ਨੂੰ ਸਨਮਾਨਿਆ ਜਾਵੇ ਜੋ ਕੇਵਲ ਕਾਲਮਨਵੀਸ ਜਾਂ ਸੰਪਾਦਕ ਨਹੀਂ, ਬਲਕਿ ਖਬਰਾਂ ਲੱਭਣ ਅਤੇ ਨਸ਼ਰ ਕਰਨ ਲਈ ਸਰਗਰਮ ਹੋ ਕੇ ਕਿਸੇ ਇਲਾਕੇ ਜਾਂ ਸੰਦਰਭ ਵਿਸ਼ੇਸ਼ ਤਹਿਤ ਕੰਮ ਕਰਦੇ ਹਨ।
ਪੱਤਰਕਾਰੀ ਦੇ ਖੇਤਰ ਦੇ ਇਹ ਉਹ ਜਾਂਬਾਜ਼ ਸਿਪਾਹੀ ਹੀ ਹਨ ਜੋ ਆਪਣੀ ਮਿਹਨਤ ਅਤੇ ਤਿੱਖੀ ਨਜ਼ਰ ਤੇ ਪੜਚੋਲ ਰਾਹੀਂ ਸਾਡਾ ਧਿਆਨ ਉਨ੍ਹਾਂ ਗੱਲਾਂ ਵਲ ਦੁਆਂਉਂਦੇ ਹਨ ਜੋ ਜਾਂ ਤਾਂ ਅਣਗੌਲੀਆਂ ਹੀ ਰਹਿ ਜਾਂਦੀਆਂ ਹਨ, ਜਾਂ ਜਿਨ੍ਹਾਂ ਨੂੰ ਢੱਕਣ-ਦਫ਼ਨਾਉਣ ਦੇ ਉਪਰਾਲੇ ਲਗਾਤਾਰ ਕੀਤੇ ਜਾਂਦੇ ਹਨ।
ਇਸ ਪੁਰਸਕਾਰ ਨੂੰ ਅਸੀ ਨਿਰੋਲ ਪੰਜਾਬੀ ਭਾਸ਼ਾ ਨਾਲ ਜੁੜੇ ਅਦਾਰਿਆਂ ਤੋਂ ਵਧੇਰੇ ਮੋਕਲਾ ਕਰਕੇ ਇਸ ਦੇ ਘੇਰੇ ਵਿਚ ਉਨ੍ਹਾਂ ਪਤਰਕਾਰਾਂ ਨੂੰ ਵੀ ਲੈ ਕੇ ਆਂਦੇ ਹਾਂ ਜੋ ਪੰਜਾਬ-ਕੇਂਦਰਤ ਮਸਲਿਆਂ ਉਤੇ ਨਿੱਠ ਕੇ ਕੰਮ ਕਰ ਰਹੇ ਹਨ ਜਾਂ ਕਰਦੇ ਹਨ।