top of page

2022 ਪੱਤਰਕਾਰੀ ਵਿੱਚ ਵਿਸ਼ੇਸ਼ ਯੋਗਦਾਨ ਲਈ ਜਗਜੀਤ ਸਿੰਘ ਆਨੰਦ ਪੁਰਸਕਾਰ ਨਾਲ ਸਨਮਾਨਤ ਚਰਨਜੀਤ ਭੁੱਲਰ, ਪਿਛਲੇ 25 ਵਰ੍ਹਿਆਂ ਤੋਂ ਪੰਜਾਬੀ ਪੱਤਰਕਾਰਤਾ ਵਿੱਚ ਆਪਣੀਆਂ ਲੋਕ-ਪੱਖੀ ਲਿਖਤਾਂ ਨਾਲ ਸਮਾਜਕ, ਆਰਥਕ ਅਤੇ ਖ਼ਾਸ ਤੌਰ ’ਤੇ ਕਿਸਾਨੀ ਮੁੱਦਿਆਂ ਨੂੰ ਚੁੱਕਦਾ ਆ ਰਿਹਾ ਹੈ । 

 

ਸੰਨ 1970, ਪਿੰਡ ਮੰਡੀ ਕਲਾਂ, ਬਠਿੰਡਾ ਵਿਖੇ ਜਨਮੇ ਚਰਨਜੀਤ ਭੁੱਲਰ ਨੇ ਆਪਣੀ ਉਚੇਰੀ ਸਿੱਖਿਆ ਰਾਜਨੀਤੀ ਸ਼ਾਸਤਰ, ਸਮਾਜ ਸ਼ਾਸਤਰ ਅਤੇ ਜਰਨਲਿਜ਼ਮ ਵਿੱਚ ਹਾਸਲ ਕਰਨ ਤੋਂ ਬਾਅਦ, ਪੱਤਰਕਾਰਤਾ ਦੇ ਖੇਤਰ ਦਾ ਆਪਣਾ ਸਫ਼ਰ  1997 ਵਿੱਚ ‘ਦੇਸ਼ ਸੇਵਕ’ ਅਖ਼ਬਾਰ ਨਾਲ ਸ਼ੁਰੂ ਕੀਤਾ ।  ਇਸ ਤੋਂ ਮਗਰੋਂ 'ਅਜੀਤ' ਵਿੱਚ ਕੰਮ ਕਰਨ ਤੋਂ ਬਾਅਦ, ਹੁਣ ਉਹ ‘ਪੰਜਾਬੀ ਟ੍ਰਿਬਿਊਨ’ ’ਚ ਬਤੌਰ ਸਟਾਫ਼ ਰਿਪੋਰਟਰ ਡਿਊਟੀ ਨਿਭਾ ਰਿਹਾ ਹੈ।

 

ਰਨਜੀਤ ਭੁੱਲਰ ਪਿਛਲੇ 12 ਵਰ੍ਹਿਆ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਵੇਰਵੇ ਹਾਸਲ ਕਰਦਾ ਆ ਰਿਹਾ ਹੈ , ਇਸ ਲਈ ਖੋਜੀ ਅਤੇ ਸਾਹਿਤਕ ਪੱਤਰਕਾਰੀ ਵਿਚ ਉਸਦਾ ਵਿਸ਼ੇਸ਼ ਯੋਗਦਾਨ ਹੈ । 'ਪੰਜਾਬੀ ਟ੍ਰਿਬਿਊਨ' ਵਿਚ ਉਸਦੇ ‘ਖੁੱਲ੍ਹੀ ਖਿੜਕੀ’ ਅਤੇ  ‘ਵਿਚਲੀ ਗੱਲ’  ਕਾਲਮ ਸਾਲਾਂ- ਬੱਧੀ ਨੇਮ ਨਾਲ  ਛਪਦੇ ਰਹੇ ਹਨ । ਚਰਨਜੀਤ ਭੁੱਲਰ ਦੀਆਂ ਰਚਨਾਵਾਂ ਵਿੱਚ ਪੰਜਾਬੀ ਵਾਰਤਕ ਦੀਆਂ ਦੋ ਪੁਸਤਕਾਂ, ‘ਪੰਜਾਬ ਐਂਡ ਸੰਨਜ਼’ ਅਤੇ ‘ਖੁੱਲ੍ਹੀ ਖਿੜਕੀ’ ਵੀ ਸ਼ਾਮਲ ਹਨ।  

 

ਉਸਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ‘ਸ਼੍ਰੋਮਣੀ ਪੰਜਾਬੀ ਪੱਤਰਕਾਰ’ (2021), ਪੰਜਾਬ ਲੋਕ ਸਭਿਆਚਾਰਕ ਮੰਚ  ਵੱਲੋਂ ‘ਪੰਜਾਬੀ ਪੱਤਰਕਾਰੀ ਪੁਰਸਕਾਰ’, ਅਦਾਰਾ ‘ਕਲਾਕਾਰ’ ਵੱਲੋਂ ‘ਕਰਨਲ ਨਰੈਣ ਸਿੰਘ ਭੱਠਲ ਸਾਹਿਤਕ ਪੁਰਸਕਾਰ’ (2016), ਪੰਜਾਬੀ ਸੱਥ ਲਾਂਬੜਾ ਵੱਲੋਂ ‘ਪੰਜਾਬੀ ਪੱਤਰਕਾਰੀ ਪੁਰਸਕਾਰ’, ਅਦਬੀ ਦਾਇਰਾ ਮੁੱਲਾਂਪੁਰ, ਲੁਧਿਆਣਾ ਵੱਲੋਂ ‘ਹਰਭਜਨ ਹਲਵਾਰਵੀ ਯਾਦਗਾਰੀ ਪੱਤਰਕਾਰਤਾ ਪੁਰਸਕਾਰ’ (2020), ਅਤੇ ਕਿਰਨਜੀਤ ਕਤਲ ਵਿਰੋਧੀ ਐਕਸ਼ਨ ਕਮੇਟੀ, ਮਹਿਲ ਕਲਾਂ ਵੱਲੋਂ ‘ਪੰਜਾਬੀ ਪੱਤਰਕਾਰੀ ਲਈ ਵਿਸ਼ੇਸ਼ ਸਨਮਾਨ’ ਵਰਨਣਯੋਗ ਹਨ।

CHARANJIT BHULLAR
Jagjit Singh Anand Memorial Award Winner-2023

Charanjit Bhullar, awarded with Jagjit Singh Anand Memorial Award for Commendable Contribution in Journalism 2022, has been raising social, economic and especially farmers' issues with his pro-people writings in Punjabi journalism for the past 25 years.

 

Born in 1970 at village Mandi Kalan, Bathinda, Charanjit Bhullar, after acquiring his higher education in Political Science, Sociology and Journalism, started his journalistic  journey  in 1997 with the newspaper 'Desh Sevak'. Later, after a stint in 'Ajit', he has  been working  as a staff reporter in 'Punjabi Tribune' ever since.

 

Charanjit Bhullar has been collecting and collating data under the Right to Information Act for the past 12 years and through his writings based on those findings, he has made a notable contribution in the field of investigative and literary journalism. His columns 'Khulli Khirki’ and 'Vichli Gall' were regularly published in 'Punjabi Tribune' for years. Charanjit Bhullar's works also include two books of Punjabi prose, 'Punjab and Sons' and 'Khulli Khirki’.

 

He has been honored with many awards. Out of  those, notable are  ‘Punjabi Shromini Patarkar’ (2021) award by the Punjab government, Punjab Lok Sabhyacharak Manch ‘Punjabi Patarkari/Journalism’ award, 'Colonel Narain Singh Bhathal Literary Award' (2016) by the institution 'Kalakar', ‘Punjabi Journalism Award' by Punjabi Sath Lambra, 'Harbhajan Halwarvi Memorial Journalism Award' (2020) by Adabi Daira Mullanpur, Ludhiana, and 'Special Award for Punjabi Journalism' by Kiranjit Qatal Kand Virodhi Action Committee, Mahal Kalan.

bottom of page