top of page

ਉਰਮਿਲਾ ਆਨੰਦ ਸਿਮਰਤੀ ਪੁਰਸਕਾਰ
ਸਾਲ ਦੀ ਬਿਹਤਰੀਨ ਕਹਾਣੀ ਸਨਮਾਨ

story statuette.jpg

੨੦੧੮ ਵਿੱਚ ਉਰਮਿਲਾ ਆੰਨਦ ਦੀ ਯਾਦ ਵਿੱਚ ਸਾਲ ਦੀ ਸਭ ਤੋਂ ਵਧੀਆ ਪੰਜਾਬੀ ਛੋਟੀ ਕਹਾਣੀ ਲਈ ਇੱਕ ਪੁਰਸਕਾਰ ਸਥਾਪਤ ਕੀਤਾ ਗਿਆ , ਜੋ ਹਰ ਵਰ੍ਹੇ ਨਿਤਰ ਕੇ ਆਉਣ ਵਾਲੀਆਂ ਕਹਾਣੀਆਂ ਵਿਚੋਂ ਬਿਹਤਰੀਨ ਚੁਣੀ ਗਈ ਕਹਾਣੀ ਨੂੰ ਦਿਤਾ ਜਾਂਦਾ ਹੈ ।

ਸਾਲ ਦੀ ਬਿਹਤਰੀਨ ਕਹਾਣੀ ਲਈ ਚੋਣ ਪ੍ਰਕਿਰਿਆ:

ਸਾਲ ਦੀ ਸਭ ਤੋਂ ਵਧੀਆ ਕਹਾਣੀ ਲਈ ਚੋਣ ਦੋ ਪੱਧਰੀ ਚੋਣ-ਕਮੇਟੀ ਰਾਹੀਂ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਕਿਸੇ ਸਾਲ ਵਿੱਚ ਪ੍ਰਕਾਸ਼ਿਤ ਸਾਰੀਆਂ ਯੋਗ ਛੋਟੀਆਂ ਕਹਾਣੀਆਂ ਦਾ ਵਿਆਪਕ ਆਧਾਰ ਬਣਾਉਣਾ ਹੈ, ਅਤੇ ਅੰਤਿਮ ਚੋਣ ਪ੍ਰਕਿਰਿਆ ਨੂੰ ਵੱਧ ਤੋਂ ਵੱਧ ਪੱਖਪਾਤ-ਮੁਕਤ ਬਣਾਉਣਾ ਹੈ।

 

ਹਰ ਸਾਲ ਕੁਝ ਉੱਘੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਾਲ ਦੌਰਾਨ ਵੱਖ-ਵੱਖ ਪੰਜਾਬੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਸਾਰੀਆਂ ਕਹਾਣੀਆਂ ਨੂੰ ਤਨਦੇਹੀ ਨਾਲ ਦੇਖਣ।  ਸਾਲ ਦੇ ਅੰਤ 'ਤੇ, ਹਰੇਕ ਜਿਊਰੀ ਮੈਂਬਰ ਨੂੰ  ਉਸ ਦੁਆਰਾ ਚੁਣੀਆਂ ਗਈਆਂ ਚੋਟੀ ਦੀਆਂ ਕੁਝ ਕਹਾਣੀਆਂ ਦੀ ਸਿਫਾਰਸ਼ ਕਰਨ ਲਈ ਕਿਹਾ ਜਾਂਦਾ ਹੈ ਤਾਂ ਜੋ ਉਨ੍ਹਾਂ ਸਾਰੀਆਂ ਕਹਾਣੀਆਂ ਨੂੰ ਉਤਲੀ ਜਿਊਰੀ ਦੇ ਮੈਂਬਰਾਂ ਦੇ  ਵਿਚਾਰ ਗੋਚਰੇ ਭੇਜਿਆ ਜਾ ਸਕੇ । ਸਾਰੀਆਂ ਚੁਣੀਆਂ ਕਹਾਣੀਆਂ ਪ੍ਰਾਪਤ ਹੋ ਜਾਣ ਉਪਰੰਤ  ਉਤਲੀ ਚੋਣ-ਕਮੇਟੀ  ਦੇ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਚੋਣ ਵਿਚਲੀ ਹਰੇਕ ਕਹਾਣੀ ਨੂੰ ਆਪੋ ਆਪਣੇ ਗਰੇਡ ਦੇਣ।

 

ਉਤਲੀ ਜਿਊਰੀ ਮੈਂਬਰਾਂ ਵੱਲੋਂ ਹਰੇਕ ਕਹਾਣੀ ਨੂੰ ਵਿਅਕਤੀਗਤ ਤੌਰ 'ਤੇ ਦਿੱਤੇ ਗਏ ਗਰੇਡਾਂ ਨੂੰ ਇਕੱਠਿਆਂ ਕਰਨ ਤੋਂ ਬਾਅਦ ਇਨ੍ਹਾਂ ਵਿਚੋਂ ਨਿੱਤਰ ਕੇ ਆਈਆਂ 10 ਸਭ ਤੋਂ ਵਧੀਆ ਕਹਾਣੀਆਂ ਦੀ ਹੋਰ ਛੋਟੀ ਸੂਚੀ ਤਿਆਰ ਕੀਤੀ  ਜਾਂਦੀ ਹੈ, ਜਿਸ ਵਿੱਚੋਂ ਇੱਕ ਨੂੰ ਸਾਲ ਦੀ ਬਿਹਤਰੀਨ ਕਹਾਣੀ ਦੇ ਚੋਟੀ ਦੇ ਪੁਰਸਕਾਰ ਲਈ ਚੁਣਿਆ ਜਾਂਦਾ ਹੈ।  ਪਰ ਇਨ੍ਹਾਂ  ਚੁਣੀਆਂ ਗਈਆਂ ਸਾਰੀਆਂ 10 ਕਹਾਣੀਆਂ ਨੂੰ ਹਰ ਵਰ੍ਹੇ  ਉਸ ਸਾਲ  ਵਿਸ਼ੇਸ਼ ਦੀਆਂ ਪ੍ਰਤਿਨਿਧ ਕਹਾਣੀਆਂ ਦੇ ਸਿਰਲੇਖ ਹੇਠ ਕਿਤਾਬ ਦੇ ਰੂਪ ਵਿੱਚ ਇਕੱਠਿਆਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

 

ਹੇਠਲੇ ਅਤੇ ਉੱਪਰਲੇ ਪੱਧਰ ਦੀਆਂ ਦੋਹਾਂ ਚੋਣ-ਕਮੇਟੀਆਂ ਵਿਚ  ਪੰਜਾਬੀ ਦੇ ਪ੍ਰਸਿੱਧ ਲੇਖਕ, ਆਲੋਚਕ ਅਤੇ ਪਾਠਕ ਸ਼ਾਮਲ ਹੁੰਦੇ  ਹਨ।  ਦੋਹਾਂ ਪੱਧਰਾਂ ਦੇ ਜਿਊਰੀ ਦੇ ਮੈਂਬਰਾਂ ਦੀ ਚੋਣ ਸਥਾਈ ਨਹੀਂ ਅਤੇ ਇਸ ਵਿਚ ਸਮੇਂ ਸਮੇਂ ਹੇਰ ਫੇਰ ਕੀਤਾ ਜਾਂਦਾ ਹੈ , ਨਾਲ ਹੀ ਸਾਹਿਤਕ ਰਾਏ ਦੇ ਵੱਖ-ਵੱਖ ਰੰਗਾਂ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਲਈ  ਮੁੱਢਲੀ ਚੋਣ-ਕਮੇਟੀ ਨੂੰ ਹਰ ਸਾਲ ਬਦਲਿਆ ਵੀ ਜਾਂਦਾ ਹੈ।

bottom of page