top of page

ਨਵਜੋਤ ਢਿੱਲੋਂ ਦਾ ਜਨਮ 1972 ਵਿੱਚ ਜਲੰਧਰ ਦੇ ਪਿੰਡ ਜੱਜਾ ਕਲਾਂ ਵਿੱਚ ਹੋਇਆ । ਆਪਣੀ ਮੁੱਢਲੀ ਪੜ੍ਹਾਈ ਪਿੰਡ ਵਿੱਚ ਕਰਨ ਤੋਂ ਬਾਅਦ, ਉਸਨੇ ਆਪਣੀ ਬਾਕੀ ਦੀ ਸਾਰੀ ਉੱਚ ਸਿੱਖਿਆ ਜਲੰਧਰ ਦੇ ਵਿਦਿਅਕ ਅਦਾਰਿਆਂ ਵਿੱਚ ਪ੍ਰਾਪਤ ਕੀਤੀ ਅਤੇ ਉਥੋਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ‘ਜਨ ਸੰਚਾਰ ਅਤੇ ਪੱਤਰਕਾਰੀ’ ਵਿੱਚ ਐਮ.ਏ. ਕੀਤੀ ।

1995 ਤੋਂ, ਆਪਣੇ ਵਿਦਿਆਰਥੀ ਕਾਲ ਦੌਰਾਨ ਹੀ ਉਹ ਜਲੰਧਰ ਰੇਡੀਓ ਅਤੇ ਦੂਰਦਰਸ਼ਨ ਨਾਲ ਜੁੜ ਗਈ ਅਤੇ ਇਹਨਾਂ ਸੰਸਥਾਵਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਡਿਗਰੀ ਮਿਲਣ ਤੋਂ ਬਾਅਦ ਉਸਨੇ ਇੰਡੀਅਨ ਐਕਸਪ੍ਰੈਸ ਅਤੇ ਹਿੰਦੁਸਤਾਨ ਟਾਈਮਜ਼ ਅਖਬਾਰਾਂ ਲਈ ਕੰਮ ਕੀਤਾ। 1998 ਤੋਂ 2004 ਤੱਕ ਉਹ ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਵਿੱਚ ਪੱਤਰਕਾਰੀ ਵਿਭਾਗ ਦੀ ਮੁਖੀ ਸੀ, ਪਰ ਇਸ ਸਮੇਂ ਦੌਰਾਨ ਉਹ ਟੀਵੀ ਅਤੇ ਰੇਡੀਓ ਨਾਲ ਵੀ ਲਗਾਤਾਰ ਜੁੜੀ ਰਹੀ: ਭਾਰਤ ਵਿਚ ਵੀ ਅਤੇ ਵਿਦੇਸ਼ਾਂ ਵਿਚ ਵੀ , ਪਹਿਲਾਂ ਇੰਗਲੈਂਡ ਅਤੇ ਬਾਅਦ ਵਿੱਚ ਕੈਨੇਡਾ ਵਿੱਚ। ਉਹ ਜਿੱਥੇ ਵੀ ਰਹੀ, ਉਸ ਨੇ ਔਰਤਾਂ, ਬੱਚਿਆਂ, ਨੌਜਵਾਨਾਂ, ਬਜ਼ੁਰਗਾਂ - ਹਰ ਵਰਗ ਨੂੰ ਧਿਆਨ ਵਿੱਚ ਰਖਦਿਆਂ ਮਿੱਥ ਕੇ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤੇ। ਕੈਨੇਡਾ ਵਿੱਚ ਭਾਰਤੀ ਭਾਈਚਾਰੇ ਵਿੱਚ ਪ੍ਰਚਲਿਤ ਸਮਾਜਿਕ ਕੁਰੀਤੀਆਂ ਅਤੇ ਵਿਤਕਰੇ ਬਾਰੇ ਲਗਾਤਾਰ ਸੰਵਾਦੀ ਪ੍ਰੋਗਰਾਮ ਕਰਵਾਏ। ਆਮ ਤੌਰ ਉੱਤੇ ਨਾ ਛੋਹੇ ਜਾਂ ਲੁਕਾਏ ਜਾਂਦੇ ਵਿਸ਼ਿਆਂ ਵੱਲ ਧਿਆਨ ਦੁਆਣ ਅਤੇ ਉਨ੍ਹਾਂ ਬਾਰੇ ਗਲਬਾਤ  ਛੇੜਨ ਦਾ ਉਸਨੂੰ ਖ਼ਮਿਆਜ਼ਾ ਵੀ ਭੁਗਤਣਾ ਪਿਆ ਅਤੇ ਨੌਕਰੀ ਤੋਂ ਹੱਥ ਧੋਣਾ ਪਿਆ।  ਅੱਜ ਕੱਲ੍ਹ ਉਹ ਆਪਣੇ ਯੂਟਿਊਬ ਚੈਨਲ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਲੋਕਾਂ ਤੋੜ ਪੁਚਾਉਣ ਲਈ ਯਤਨਸ਼ੀਲ ਹੈ।

ਨਵਜੋਤ ਢਿੱਲੋਂ ਦੇ ਆਪਣੇ ਸ਼ਬਦਾਂ ਵਿੱਚ, "ਪੰਜਾਬ ਦੇ ਬੁੱਧੀਜੀਵੀਆਂ ਅਤੇ ਚਿੰਤਕਾਂ ਨਾਲ ਵਿਚਾਰ-ਵਟਾਂਦਰੇ ਮੇਰੇ ਪ੍ਰੋਗਰਾਮਾਂ ਦਾ ਖ਼ਾਸ ਹਾਸਲ ਰਹੇ ਹਨ। ਕਲਾ, ਸਾਹਿਤ, ਕਿਤਾਬਾਂ ਜਾਂ ਲੇਖਕ ਕੈਨੇਡਾ ਵਿੱਚ ਪੰਜਾਬੀ ਰੇਡੀਓ ਦੇ ਸਭ ਤੋਂ ਵਧ ਅਣਗੌਲਿਆ ਪੱਖ ਸੀ । ਮੈਂ ਪੰਜਾਬੀ ਲੇਖਕਾਂ ਦੇ ਜਨਮ ਦਿਨ ਜਾਂ ਬਰਸੀ ਦੇ ਬਹਾਨੇ ਉਨ੍ਹਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ । ਇਹ ਵੀ ਪਹਿਲੀ ਵਾਰ ਸੀ ਕਿ ਮੈਂ ਆਪਣੇ ਸਰੋਤਿਆਂ ਨੂੰ ਕਿਤਾਬਾਂ ਪੜ੍ਹਨ ਲਈ ਉਤਸਾਹਿਤ ਕਰਨ ਲਈ ਉਨ੍ਹਾਂ ਦੀ ਪਸੰਦ ਦੀ ਇੱਕ ਕਿਤਾਬ ਪੜ੍ਹ ਕੇ ਆਉਣ  ਅਤੇ ਰਿਵਿਊ ਕਰਨ ਦਾ ਸੱਦਾ ਦਿੱਤਾ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਉਹ ਵਿਸ਼ੇ ਛੂਹੇ ਹੀ ਨਹੀਂ , ਸਗੋਂ ਡੂੰਘਾਈ ਨਾਲ ਵਿਚਾਰੇ ਵੀ ਗਏ, ਜਿਨ੍ਹਾਂ ਬਾਰੇ ਪੰਜਾਬੀ ਮੀਡੀਆ ਅਤੇ ਭਾਈਚਾਰਾ ਆਮ ਕਰ ਕੇ ਗੱਲ ਕਰਨੀ ਮੁਨਾਸਿਬ ਨਹੀਂ ਸਮਝਦਾ।"

NAVJOT DHILLON
Jagjit Singh Anand Memorial Award Winner-2024

Navjot Dhillon was born in 1972 in Jajja Kalan, a village in Jalandhar. After her primary education in the village, she pursued the rest of her  higher studies in the educational institutions of Jalandhar and obtained her  Masters in 'Mass Communication and Journalism' from the regional campus of Guru Nanak Dev University.

In 1995, while still pursuing her studies,  she became associated with Jalandhar Radio and Doordarshan and started working for these institutions. After graduation, she worked for the Indian Express and Hindustan Times newspapers. From 1998 to 2004 she headed the Department of Journalism at BD Arya Girls' College, Jalandhar, but even during that period she was constantly involved with TV and radio, both in India and abroad. First in England and later in Canada.

 

Wherever she resided, she designed special programs for women, children, youth and elders , keeping in mind interests of all segments. She regularly conducted talk shows exposing social malpractices and discrimination prevalent in the Indian community in Canada. She also suffered the consequences of drawing attention to subjects that are usually left untouched, or deliberately hidden. As a result she had to unceremoniously quit her job.

 

Nowadays, she is striving to spread her word through her YouTube channel and other social media.

In Navjot Dhillon's own words, "Discussions with intellectuals and thinkers of Punjab have been the  highlight of my programmes. Art, literature, books or writers were the most neglected subjects by  Punjabi radio in Canada. I started talking about Punjabi writers on the occasion of their birthday or death anniversary. It was also for the first time that to promote the culture of reading books , I invited my listeners to read and review a book of their choice, which received an overwhelming response. In my programmes even  those topics, that are usually considered taboo in the Punjabi community and media, were not only touched upon but were also deeply discussed."

bottom of page