top of page

 

"ਨੂਣ ਪੰਜਾਬੀ ਸਮਾਜ ਦੇ ਕਿਸੇ ਹਨੇਰੇ ਕੋਨੇ ਵਿੱਚ ਲੁਕੇ ਹਾਸ਼ੀਆ-ਗ੍ਰਸਤ ਪੇਂਡੂ ਪਰਿਵਾਰ ਦੀ ਕਹਾਣੀ ਹੈ"

ਵ 

ਆਪਣੀ ਕਹਾਣੀ ‘ਨੂਣ’ ਬਾਰੇ

ਬਲੀਜੀਤ

 

15 ਮਾਰਚ 1962 ਨੂੰ  ਰੋਪੜ ਦੇ  ਪਿੰਡ ਲਖਮੀਪੁਰ ਵਿਚ ਜਨਮੇ ਬਲੀਜੀਤ ਦਾ ਨਾਂਅ ਜਨਮ ਸਰਟੀਫਿਕੇਟ ਵਿਚ ਬਲਜੀਤ ਸਿੰਘ ਹੈ। ਬਲੀਜੀਤ ਨੇ ਆਪਣੀ ਉਚੇਰੀ ਸਿਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ ਸਾਹਿਤ ਵਿਚ ਐਮ. ਏ. ਕਰਕੇ ਹਾਸਲ ਕੀਤੀ।  ਅਜੇ ਉਹ  ਐਮ. ਏ. ਦੇ ਆਖਰੀ ਇਮਤਿਹਾਨ ਦੇ ਰਿਹਾ ਸੀ ਜਦੋਂ ਉਸਨੂੰ ਬਿਜਲੀ ਬੋਰਡ ਪਟਿਆਲਾ ਤੋਂ ਕਲਰਕ ਦਾ ਨਿਯੁਕਤੀ ਪੱਤਰ ਮਿਲ ਗਿਆ। 2022 ਵਿਚ ਸੇਵਾ ਮੁਕਤ ਹੋਣ ਤੀਕ ਉਹ ਪੰਜਾਬ ਵਿਚ ਵੱਖੋ-ਵੱਖ ਸਰਕਾਰੀ ਨੌਕਰੀਆਂ ਤੇ ਰਿਹਾ।  

 

ਬਲੀਜੀਤ ਭੂਸ਼ਨ ਧਿਆਨਪੁਰੀ ਨੂੰ ਆਪਣੇ ਉਸਤਾਦ ਭਾਜੀ ਮੰਨਦਾ ਹੈ।  1979 ਵਿੱਚ ਉਹ ਰੋਪੜ ਕਾਲਜ ਵਿੱਚ ਲੈਕਚਰਾਰ ਵਜੋਂ ਆਏ ਤੇ ਉਹਨਾਂ ਵਿਦਿਆਰਥੀਆਂ  ਦਾ ਪੰਜਾਬੀ ਕਹਾਣੀ ਲਿਖਣ ਦਾ ਮੁਕਾਬਲਾ ਕਰਾਇਆ ਜਦੋਂ ਬਲੀਜੀਤ ਬੀ. ਏ. ਦੇ ਪਹਿਲੇ ਸਾਲ ਵਿੱਚ ਸੀ।  ਲਾਇਬ੍ਰੇਰੀ ਵਿੱਚੋਂ ਚੋਰੀ ਕੀਤੀ ਸ਼ਿਵ ਕੁਮਾਰ ਦੀ ਕਿਤਾਬ 'ਮੈਂ ਤੇ ਮੈਂ' ਤੋਂ ਨਾਂਅ  ਉਧਾਰਾ ਲੈ ਕੇ ਬਲੀਜੀਤ ਨੇ ਏਸੇ ਨਾਂਅ ਦੀ ਕਹਾਣੀ ਲਿਖੀ ਜੋ ਸਰਵੋਤਮ ਕਰਾਰ ਦਿੱਤੀ ਗਈ।  ਕਿਸੇ ਪਰਚੇ ਵਿਚ ਛਪਣ ਵਾਲੀ ਉਸਦੀ ਪਹਿਲੀ ਕਹਾਣੀ ‘ਸ਼ੁਦਾਈ’  ਸੀ ਜੋ 1990 ਵਿੱਚ ਸਿਰਜਣਾ ਵਿੱਚ ਛਪੀ।

ਇਸ ਤੋਂ ਬਾਅਦ ਸਮੇਤ ਅੰਮ੍ਰਿਤਾ ਪ੍ਰੀਤਮ, ਰਘਬੀਰ ਸਿੰਘ ਸਿਰਜਣਾ
, ਰਾਮ ਸਰੂਪ ਅਣਖੀ  ਦੇ, 2001 ਤਕ ਸਾਰੇ ਪਰਚੇ ਕਈ ਸਾਲ ਉਸਦਾ ਲਿਖਿਆ ਰੱਦ ਕਰਦੇ ਰਹੇ। 

ਬਲੀਜੀਤ ਦਾ ਕਹਿਣਾ ਹੈ ਕਿ ਉਹ ਕਵਿਤਾ ਵੀ ਕਾਫ਼ੀ  ਲਿਖਦਾ ਹੈ ਪਰ ਛਪੀ ਘੱਟ ਹੀ ਹੈ।

 

2002 ਵਿੱਚ ਉਸਨੇ 'ਭੂਰੀਆਂ ਅੱਖਾਂ ਦਾ ਸੇਕ’ ਕਹਾਣੀ ਲਿਖੀ ਜਦੋਂ ਉਹ ਚਾਲੀ ਸਾਲ ਟੱਪ ਚੁੱਕਾ ਸੀ।  ਪ੍ਰੇਮ ਪ੍ਰਕਾਸ਼ ਨੇ ਇਸ ਕਹਾਣੀ ਨੂੰ ਵਿਸ਼ੇਸ ਟਿੱਪਣੀ ਸਹਿਤ ਛਾਪਿਆ। ਅਗਲੇ ਦਸ ਸਾਲਾਂ ਵਿਚ ਉਸਨੇ  20 ਕਹਾਣੀਆਂ ਲਿਖੀਆਂ ਅਤੇ ਦੋ ਕਹਾਣੀ ਸੰਗ੍ਰਹਿ ‘ਸੌ ਗੱਲਾਂ’  ਤੇ ‘ਇਬਾਰਤਾਂ’ ਛਪੇ । 13 ਸਾਲ ਮਗਰੋਂ 2022 ਵਿਚ ਉਸਦਾ ਨਵਾਂ ਕਹਾਣੀ ਸੰਗ੍ਰਹਿ ‘ਉੱਚੀਆਂ ਆਵਾਜ਼ਾਂ’ ਛਪਿਆ  ਹੈ ਜਿਸ ਵਿੱਚ ਉਰਮਿਲਾ ਆਨੰਦ ਸਿਮਰਤੀ ਪੁਰਸਕਾਲਈ 2022 ਦੀ ਬਿਹਤਰੀਨ ਕਹਾਣੀ ਵਜੋਂ ਚੁਣੀ ਗਈ ‘ਨੂਣ’  ਵੀ ਸ਼ਾਮਲ ਹੈ।

BALIJIT
Urmilla Anand Memorial Award Winner-2023

"Noon is the story of a marginalized rural family hidden in some dark corner of the Punjabi society…"

About his story 'NUNE'

Balijit

Born on 15th March 1962 in village Lakhmipur of Ropar, Balijit's given name was Baljit Singh.  Balijit did his higher education in M.A. (English Literature) from Punjab University Chandigarh.  He was still doing his M. A. when he got the appointment letter as a clerk with the Electricity Board, Patiala. Later, he held various government jobs in Punjab until his retirement in 2022. 

 
Balijit considers Bhushan Dhyanpuri as his mentor. In 1979, Bhushan had joined Ropar College as a lecturer and had

asked the students to write a story in Punjabi for a college competition. Balijit was a first year B. A. student then. Borrowing the name of Shiv Kumar's book 'Main Te Main', that he had stolen from the library, Balijit wrote a story by the same name which was declared as the best.


His first story to be published in a magazine was ‘Shudai’, published in Sirjana in 1990.  After this, editors of all magazines including Amrita Pritam, Raghbir Singh Sirjana, Ram Saroop Ankhi continued to reject his writings for many years until 2001.  Balijit says that he has also written lot of poetry, but that has rarely been published.


In 2002, he wrote the story ‘Bhuriyaan Akkhaan Da Sek', when he was forty years old. Prem Prakash published this story in his magazine with a special note.  During the next ten years, Balijit wrote 20 stories and published two collections of stories, 'Sau Gallan' and 'Ibartaaan'. After a gap of 13 years, in 2022, a new anthology of his stories 'Uchchian Awaazan' has been published that includes 'Nune', the one selected as the best story of year 2022 for the Urmila Anand Memorial Award.

bottom of page