top of page
ਅਲੀ ਉਸਮਾਨ ਬਾਜਵਾ ਦਾ ਸੁਨੇਹਾ

"ਜਿੰਦੜੀ ਕਦੇ ਵੀ ਸਿਰਫ਼ ਕਾਲੇ ਚਿੱਟੇ ਵਿਚ ਤਕਸੀਮ ਨਹੀਂ ਹੋ ਸਕਦੀ, ਧੁੰਦਲਾ ਜਿਹਾ ਬਥੇਰਾ ਹਿੱਸਾ ਸਾਡੇ ਨਾਲ਼ ਹੈ । ਇਨਸਾਨ ਗੁੰਝਲਦਾਰ ਹੈ ਇਹਦੀਆਂ ਗੁੰਝਲਾਂ ਨਾ ਓਹ ਆਪ ਸਮਝ ਸਕਦਾ ਹੈ ਔਰ ਨਾ ਉਹਦੇ ਵਰਗਾ ਕੋਈ ਹੋਰ ਇਹ ਤੰਦ ਸਿੱਧੀ ਕਰ ਸਕਦਾ ਹੈ । ਤਸਵੀਰ ਦੇ ਦੋ ਰੁਖ਼ਾਂ ਤੋਂ ਅੱਡ ਵੀ ਇਕ ਰੁਖ਼ ਹੋ ਸਕਦਾ ਹੈ, ਇਹ ਕਹਾਣੀ ਉਸੇ ਰੁਖ਼ ਤੋਂ ਦੁਨੀਆ ਵੇਖਣ ਦਾ ਉਪਰਾਲਾ ਹੈ । ਕੋਸ਼ਿਸ਼ ਹੈ ਕਿ ਕਹਾਣੀ ਦੇ ਪਾਤਰਾਂ ਦਾ ਫ਼ੈਸਲਾ ਕਹਾਣੀਕਾਰ ਨਾ ਕਰੇ, ਓਹ ਚੰਗੇ ਹਨ ਯਾ ਮਾੜੇ ਏਸ ਬਾਰੇ ਕਹਿਣਾ ਔਖਾ ਹੈ । ਓਹ ਜਿਵੇਂ ਦੇ ਵੀ ਹਨ ਇਕ ਹਕੀਕਤ ਦੀ ਤਰ੍ਹਾਂ ਸਾਹਮਣੇ ਆਉਣ..."

ਆਪਣੀ ਕਹਾਣੀ ‘ਤਪਦੀ ਛਾਂ’ ਬਾਰੇ

ਅਲੀ ਉਸਮਾਨ ਬਾਜਵਾ

 

ਸਿਆਲਕੋਟ ਦੇ ਪਿੰਡ ਗੁੰਨਾ ਕਲਾਂ ਵਿੱਚ ਜੰਮਿਆ, ਤੇ ਹੁਣ ਲਾਹੌਰ ਵਾਸੀ ਅਲੀ ਉਸਮਾਨ ਬਾਜਵਾ ਲਹਿੰਦੇ ਪੰਜਾਬ ਦਾ ਨੌਜਵਾਨ ਲੇਖਕ ਹੈ। ਬਹੁਪੱਖੀ ਪ੍ਰਤਿਭਾ ਦਾ ਮਾਲਕ ਅਲੀ ਉਸਮਾਨ ਨਾਟਕਕਾਰ, ਨਿਰਦੇਸ਼ਕ ਅਤੇ ਕਹਾਣੀਕਾਰ ਹੈ, ਪਰ ਕਦੇ ਕਦੇ ਨਜ਼ਮਾਂ ਵੀ ਲਿਖਦਾ ਹੈ।

 

ਉਸਨੇਪਹਿਲੀਆਂ ਕਹਾਣੀਆਂ ਉਰਦੂ ਵਿਚ ਲਿਖੀਆਂ, ਪਰ ਛੇਤੀ ਹੀ ਆਪਣੀ ਮਾਂ ਬੋਲੀ ਪੰਜਾਬੀ ਵਲ ਮੋੜਾ ਕੱਟ ਲਿਆ । ਉਸਦੀਆਂ ਕਈਕਹਾਣੀਆਂ ਗੁਰਮੁਖੀ ਵਿਚ ਲਿਪੀ ਅੰਤਰ ਹੋਕੇ ਏਧਰਲੇ ਪੰਜਾਬ ਦੇ ਵੱਖੋ-ਵੱਖ ਸਾਹਿਤਕ ਰਿਸਾਲਿਆਂ ਵਿਚ ਛਪ ਚੁੱਕੀਆਂ ਹਨ।

 

ਏਸ ਸਮੇਂ ਉਹ ਕਾਲਜ ਪੱਧਰ ਤੇ ਉਰਦੂ ਪੜ੍ਹਾਉਣ ਦੇ ਨਾਲ ਨਾਲ ਪਾਕਿਸਤਾਨ ਟੀ ਵੀ ਉੱਤੇ ਹਫ਼ਤਾਵਾਰੀ ਅਦਬੀ ਪ੍ਰੋਗਰਾਮਾਂ ਦਾ ਸੰਚਾਲਨ ਵੀ ਕਰ ਰਿਹਾ ਹੈ।ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਬਣਦੀ ਥਾਂ ਦੁਆਣ ਲਈ ਸੰਘਰਸ਼ ਕਰ ਰਹੀਆਂ ਸੰਸਥਾਵਾਂ ਦਾ ਉਹ ਸਰਗਰਮ ਮੈਂਬਰ ਹੈ।

ALI USMAN BAJWA
Urmilla Anand Memorial Award Winner-2022

"Life can never be divided into mere black and white, a large part of it is blurry . Man is complicated, and his complexities cannot be understood by him, nor can anyone else like him untangle these complexities. There may be another dimension apart from the two dimensions of the picture that we usually observe. This story is an attempt to see the world from that third angle. The endeavor is that the story teller should not pass judgement on the characters in the story. It is difficult to simply characterise them as either good or bad. Whatever they are , let them come out in the open as they are…"

About his story 'Tapdi Chhaan'

Ali Usman Bajwa

Born in the village of Gunna Kalan in district Sialkot, the vernal writer from West Punjab Ali Usman Bajwa now resides in Lahore.  A young man with multifaceted talent, Ali Usman is known as a playwright, director and short story writer, though sometimes he also writes poetry.

 

Initially he started writing in Urdu, but soon shifted to his mother tongue, Punjabi. A few of his stories have been transcribed into Gurmukhi script and have already been published in various literary journals of East Punjab.

 

At present, he is teaching Urdu at the college level, and also hosts a weekly cultural program on Pakistan TV. He is an active member of the organisations striving to give Punjabi its due place in West Punjab.

bottom of page